Pages

ਕਿਸੇ ਲਈ ਆਪਣੀ ਜ਼ਿੰਦਗੀ ਦਾ ਲਿਆ ਅਜਿਹਾ ਫੈਸਲਾ ਕਿ ਪੜ੍ਹ ਤੁਸੀਂ ਵੀ ਰਹਿ ਜਾਵੋਗੇ ਦੰਗ

 
ਜਲੰਧਰ- ਹਰ ਇਨਸਾਨ ਨੂੰ ਉਹ ਪਰਮਾਤਮਾ ਸੋਚਣ ਦੀ ਸ਼ਕਤੀ ਦਿੰਦਾ ਹੈ। ਹਰ ਕਿਸੇ 'ਚ ਇੰਨੀ ਸੋਚ ਨਹੀਂ ਹੁੰਦੀ ਕਿ ਜੋ ਚੀਜ਼ ਉਸ ਲਈ ਸਹੀ ਨਹੀਂ ਉਸ ਨੂੰ ਹੀ ਅਪਣਾਵੇ। ਇਸ ਦੁਨੀਆ ਵਿਚ ਵਿਰਲੇ ਹੀ ਇਨਸਾਨ ਹੁੰਦੇ ਹਨ, ਜੋ ਕਿ ਆਪਣੇ ਲਈ ਨਹੀਂ, ਸਗੋਂ ਕਿ ਦੂਜਿਆਂ ਦੇ ਭਲੇ ਲਈ ਸੋਚਦੇ ਹਨ। ਕੁਝ ਇਸ ਤਰ੍ਹਾਂ ਦਾ ਫੈਸਲਾ ਲਿਆ ਸੀ ਇਸ ਸ਼ਖਸ ਨੇ। ਜਿਸ ਨੇ ਆਪਣੀ ਖੂਬਸੂਰਤ ਜ਼ਿੰਦਗੀ ਇਕ ਏਡਜ਼ ਪੀੜਤ ਲੜਕੀ ਦੇ ਨਾਂ ਕਰ ਦਿੱਤੀ। ਕਿਸੇ ਏਡਜ਼ ਪੀੜਤ ਲੜਕੀ ਨਾਲ ਵਿਆਹ ਕਰਨਾ ਕੋਈ ਆਸਾਨ ਫੈਸਲਾ ਨਹੀਂ ਹੈ।
ਰਜਤ ਨਾਂ ਦੇ ਲੜਕੇ ਨੇ 4 ਸਾਲ ਪਹਿਲਾਂ ਇਕ ਏਡਜ਼ ਪੀੜਤ ਲੜਕੀ ਨਾਲ ਵਿਆਹ ਕਰਵਾਇਆ। ਉਸ ਦਾ ਕਹਿਣਾ ਹੈ ਕਿ ਉਸ ਨੇ ਦਿੱਲੀ 'ਚ ਏਡਜ਼ ਵਿਰੁੱਧ ਮੁਹਿੰਮ ਚਲਾਉਣ ਵਾਲੇ ਇਕ ਐਨ. ਜੀ. ਓ. ਵਿਚ ਨੌਕਰੀ ਕੀਤੀ। ਜਿਸ ਲਈ ਉਹ ਕਈ ਏਡਜ਼ ਪੀੜਤਾਂ ਨੂੰ ਮਿਲਿਆ। ਉਸ ਦਾ ਕੰਮ ਰੈਲੀ ਆਰਗੇਨਾਈਜ ਕਰਨਾ ਹੁੰਦਾ ਸੀ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਜੇਕਰ ਸਮਾਜ ਇਨ੍ਹਾਂ ਨੂੰ ਸਵੀਕਾਰ ਕਰੇ ਤਾਂ ਇਹ ਆਸਾਨੀ ਨਾਲ ਲੰਬੀ ਜ਼ਿੰਦਗੀ ਜੀਅ ਸਕਦੇ ਹਨ।
ਉਸ ਨੇ ਇਕ ਏਡਜ਼ ਪੀੜਤ ਲੜਕੀ ਨਾਲ ਵਿਆਹ ਕਰਾਉਣ ਦਾ ਮਨ ਬਣਾ ਲਿਆ। ਇਸ ਕੰਮ ਵਿਚ ਉਸ ਦੀ ਭੈਣ ਨੇ ਮਦਦ ਕੀਤੀ। ਇਕ ਲੜਕੀ ਸੀ, ਜੋ ਕਿ ਭੈਣ ਦੇ ਗੁਆਂਢ ਵਿਚ ਰਹਿੰਦੀ ਸੀ। ਭੈਣ ਨੇ ਭਰਾ ਰਜਤ ਨੂੰ ਦੱਸਿਆ ਕਿ ਉਹ ਐਚ. ਆਈ. ਵੀ. ਪਾਜੀਟਿਵ ਹੈ। ਕਾਫੀ ਲੰਬੇ ਸਮੇਂ ਤਕ ਦੋਹਾਂ ਵਿਚਾਲੇ ਗੱਲਬਾਤ ਚਲਦੀ ਰਹੀ। ਰਜਤ ਨੇ ਇਕ ਦਿਨ ਉਸ ਲੜਕੀ ਅੱਗੇ ਵਿਆਹ ਦਾ ਪ੍ਰਸਤਾਵ ਰੱਖ ਦਿੱਤਾ। ਉਸ ਨੇ ਕਿਹਾ ਕਿ ਤੂੰ ਮੇਰੇ ਨਾਲ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰ ਸਕਦੀ ਹੈ। ਰਜਤ ਨੇ ਸਮਝਾਇਆ ਕਿ ਏਡਜ਼ ਦਾ ਮਤਲਬ ਜ਼ਿੰਦਗੀ ਖਤਮ ਹੋ ਜਾਣਾ ਨਹੀਂ ਹੈ। 2011 ਵਿਚ ਦੋਹਾਂ ਨੇ ਵਿਆਹ ਕਰਵਾ ਲਿਆ। ਬਸ ਇੰਨਾ ਹੀ ਨਹੀਂ ਚਾਰ ਸਾਲ ਬਾਅਦ ਉਨ੍ਹਾਂ ਨੇ ਇਕ ਬੇਟੀ ਨੂੰ ਗੋਦ ਵੀ ਲੈ ਲਿਆ ਹੈ ਤੇ ਅੱਜ ਦੋਵੇਂ ਖੁਸ਼ੀ-ਖੁਸ਼ੀ ਜ਼ਿੰਦਗੀ ਨੂੰ ਬਤੀਤ ਕਰ ਰਹੇ ਹਨ।


Edited by:
Source :  http://www.jagbani.com/news/article_447052 

No comments:

Post a Comment